ਚੰਡੀਗੜ੍ਹ - ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਸਾਲ-2023 ਨੂੰ ਕੌਮਾਂਤਰੀ ਮੋਟਾ ਅਨਾਜ ਸਾਲ ਵਜੋ ਮਨਾਉਣ ਦੀ ਪਹਿਲ ਨੂੰ ਹਰਿਆਣਾ ਆਈਏਏਸ ਅਫਸਰਸ ਏਸੋਸਇਏਸ਼ਨ ਨੇ ਮੂਰਤਰੂਪ ਦੇ ਕੇ ਮੋਟੇ ਅਨਾਜ ਦੀ ਵਰਤੋ ਨੂੰ ਪ੍ਰੋਤਸਾਹਨ ਦੇਣ ਦਾ ਸੰਦੇਸ਼ ਦੇਣ ਦੀ ਇਕ ਅਹਿਮ ਪਹਿਲ ਸ਼ੁਰੂ ਕੀਤੀ। ਅੱਜ ਨਵੇਂ ਸਾਲ ਦੀ ਪਹਿਲੀ ਸਵੇਰ 'ਤੇ ਹਰਿਆਣਾ ਨਿਵਾਸ, ਚੰਡੀਗੜ੍ਹ ਵਿਚ ਮੋਟੇ ਅਨਾਜ ਦੇ ਨਾਸ਼ਤੇ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ 'ਤੇ ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਅ , ਮੁੱਖ ਮੰਤਰੀ ਸ੍ਰੀ ਮਨੋਹਰ ਲਾਲ, ਕੈਬੀਨੇਟ ਮੰਤਰੀ ਅਤੇ ਵਿਧਾਇਕਾਂ ਸਮੇਤ ਆਲਾ ਅਧਿਕਾਰੀਆਂ ਨੇ ਮੋਟੇ ਅਨਾਜ ਨਾਲ ਬਣੇ ਭੋਜਨਾਂ ਦਾ ਸਵਾਦ ਚਖਿਆ।
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪਹਿਲ 'ਤੇ ਸੰਯੂਕਤ ਰਾਸ਼ਟਰ ਨੇ ਸਾਲ 2023 ਨੂੰ ਕੌਮਾਂਤਰੀ ਮੋਟਾ ਅਨਾਜ ਸਾਲ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨੇ ਦੇਸ਼ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਮੋਟੇ ਅਨਾਜ ਦਾ ਵੱਧ ਤੋਂ ਵੱਧ ਵਰਤੋ ਕਰਨ। ਇਸੀ ਅਪੀਲ 'ਤੇ ਹਰਿਆਣਾ ਆਈਏਏਸ ਅਫਸਰਸ ਏਸੋਸਇਏਸ਼ਨ ਨੇ ਮੋਟੇ ਅਨਾਜ ਦਾ ਨਾਸ਼ਤੇ ਦਾ ਪ੍ਰਬੰਧ ਕੀਤਾ।
ਇਸ ਮੌਕੇ 'ਤੇ ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਅ ਨੇ ਕਿਹਾ ਕਿ ਮੋਟਾ ਅਨਾਜ ਸਾਡੀ ਸਦੀਆਂ ਦੀ ਵਿਰਾਸਤ ਦੀ ਪਹਿਚਾਣ ਰਿਹਾ ਹੈ ਅਤੇ ਅੱਜ ਦੇ ਸਮੇਂ ਵਿਚ ਵੀ ਇਹ ਉਨ੍ਹਾਂ ਹੀ ਉਪਯੋਗੀ ਹੈ। ਰਾਜ ਸਰਕਾਰ ਇੰਨ੍ਹਾਂ ਫਸਲਾਂ ਦੀ ਖੇਤੀ ਤੇ ਇੰਨ੍ਹਾਂ ਤੋਂ ਬਣੇ ਉਤਪਾਦਾਂ ਦੀ ਵਰਤੋ ਨੂੰ ਪ੍ਰੋਤਸਾਹਨ ਦੇਣ ਲਈ ਲਗਾਤਾਰ ਯਤਨਸ਼ੀਲ ਹੈ।
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਹਰਿਆਣਾ ਆਈਏਏਸ ਆਫੀਸਰਸ ਏਸੋਸਇਏਸ਼ਨ ਦੀ ਇਸ ਪਹਿਲ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਮੋਟੇ ਅਨਾਜ ਨਾਲ ਬਣੇ ਭੋਜਨ ਨੇ ਸਿਰਫ ਸਿਹਤ ਲਈ ਲਾਭਕਾਰੀ ਹਨ ਸਗੋ ਮੋਟੇ ਅਨਾਜ ਨਾਲ ਬਣੇ ਉਤਪਾਦਾਂ ਨੂੰ ਵੇਚ ਕੇ ਅੱਜ ਕਿਸਾਨ ਵੀ ਆਰਥਕ ਰੂਪ ਨਾਲ ਮਜਬੂਤ ਹੋ ਰਹੇ ਹਨ। ਪ੍ਰਧਾਨ ਮੰਤਰੀ ਦੀ ਇਹ ਪਹਿਲ ਯਕੀਨੀ ਤੌਰ 'ਤੇ ਦੇਸ਼ਵਾਸੀਆਂ ਨੂੰ ਸਿਹਤਮੰਦ ਬਨਾਉਣ ਵਿਚ ਕਾਰਗਰ ਸਿੱਦ ਹੋਵੇਗੀ।
ਹਰਿਆਣਾ ਸਰਕਾਰ ਵੀ ਪ੍ਰਧਾਨ ਮੰਤਰੀ ਦੇ ਇਸ ਯਤਨ ਨੂੰ ਲਗਾਤਾਰ ਜੋਰ ਦਿੰਦੇ ਹੋਏ ਮਿਲੇਟਸ ਫਸਲਾਂ ਯਾਨੀ ਜਵਾਰ, ਬਾਜਰਾ, ਰਾਗੀ ਆਦਿ ਨੂੰ ਪ੍ਰੋਤਸਾਹਨ ਦੇਣ ਲਈ ਇਕ ਪਾਸੇ ਕਿਸਾਨਾਂ ਨੂੰ ਇੰਨ੍ਹਾਂ ਫਸਲਾਂ ਦੀ ਖੇਤੀ ਕਰਨ ਲਈ ਪ੍ਰੋਤਸਾਹਿਤ ਕਰ ਰਹੀ ਹੈ, ਉੱਥੇ ਲੋਕਾਂ ਨੂੰ ਵੀ ਮੋਟੇ ਅਨਾਜ ਦੀ ਵਰਤੋ ਕਰਨ ਦੇ ਪ੍ਰਤੀ ਜਾਗਰੁਕ ਕਰ ਰਹੀ ਹੈ। ਮੁੱਖ ਮੰਤਰੀ ਦੀ ਅਗਵਾਏ ਹੇਠ ਸੂਬਾ ਸਰਕਾਰ ਨੇ ਕਿਸਾਨਾਂ ਨੂੰ ਪਾਰੰਪਰਿਕ ਫਸਲਾਂ ਦੀ ਖੇਤੀ ਕਰਨ ਤੋਂ ਇਲਾਵਾ ਫਸਲ ਵਿਵਿਧੀਕਰਣ ਅਪਨਾਉਣ ਦੀ ਅਪੀਲ ਕੀਤੀ। ਸੂਬੇ ਵਿਚ ਝੋਨਾ ਦੇ ਸਥਾਨ 'ਤੇ ਬਾਜਰੇ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਪ੍ਰੋਤਸਾਹਨ ਰਕਮ ਵੀ ਪ੍ਰਦਾਨ ਕਰ ਰਹੀ ਹੈ।
ਇਸ ਤੋਂ ਪਹਿਲਾਂ, ਹਾਲ ਹੀ ਵਿਚ ਸਪੰਨ ਹੋਏ ਹਰਿਆਣਾ ਵਿਧਾਨਸਭਾ ਦੇ ਸਰਦੀ ਰੁੱਤ ਸੈਸ਼ਨ ਦੌਰਾਨ ਵੀ ਸਾਰੇ ਮੈਂਬਰਾਂ ਦੇ ਲਈ ਵਿਸ਼ੇਸ਼ ਰੂਪ ਨਾਲ ਮਿਲੇਟਸ ਲੰਚ ਦਾ ਪ੍ਰਬੰਧ ਕੀਤਾ ਗਿਆ ਸੀ, ਜਿਸ ਵਿਚ ਬਾਜਰਾ, ਰਾਗੀ ਤੇ ਹੋਰ ਮੋਟੇ ਅਨਾਜ ਦੇ ਸਵਾਦਿਸ਼ਟ ਭੋਜਨ ਪਰੋਸੇ ਗਏ।
ਹਰਿਆਣਾ ਆਈਏਏਸ ਆਡੀਸਰਸ ਏਸੋਸਇਏਸ਼ਨ ਦੇ ਚੇਅਰਮੈਨ ਅਤੇ ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਕਿਹਾ ਕਿ ਏਸੋਸਇਏਸ਼ਨ ਸਮੇਂ-ਸਮੇਂ 'ਤੇ ਪ੍ਰਸਾਸ਼ਨਿਕ ਕੁਸ਼ਲਤਾ ਨੂੰ ਵਧਾਉਣ ਲਈ ਸੈਮੀਨਾਰ, ਟ੍ਰੇਨਿੰਗ ਪ੍ਰੋਗ੍ਰਾਮ ਪ੍ਰਬੰਧਿਤ ਕਰਦੀ ਰਹਿੰਦੀ ਹੈ। ਇਸੀ ਲੜੀ ਵਿਚ ਅੱਜ ਦਾ ਇਹ ਪ੍ਰਬੰਧ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਸਾਲ -2023 ਨੂੰ ਮਿਲੇਟਸ ਇਆਰ ਵਜੋ ਮਨਾਉਣ ਦੀ ਅਪੀਲ ਦੇ ਪਾਲਣ ਵਿਚ ਕੀਤਾ ਗਿਆ ਹੈ। ਹਰਿਆਣਾ ਆਈਏਏਸ ਆਫੀਸਰਸ ਏਸੋਸਇਏਸ਼ਨ ਅੱਗੇ ਵੀ ਇਸ ਤਰ੍ਹਾ ਦੇ ਪ੍ਰੋਗ੍ਰਾਮਾਂ ਦਾ ਪ੍ਰਬੰਧ ਕਰ ਸਮਾਜ ਦੇ ਪ੍ਰਤੀ ਆਪਣੀ ਭੁਮਿਕਾ ਨੂੰ ਨਿਭਾਉਂਦੇ ਰਹਿਣਗੇ।